ਪੰਜਾਬੀ ਵਿੱਚ ਕੰਪਿਊਟਰ ਦੀ ਵਰਤੋਂ ਸਬੰਧੀ 50ਵੀਂ ਵਰਕਸ਼ਾਪ ਸ਼ੁਰੂ
ਪਟਿਆਲਾ:- 19 ਮਈ (ਪੱਤਰ ਪ੍ਰੇਰਕ)- ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵੱਲੋਂ ਅੱਜ ਪੰਜਾਬੀ ਵਿੱਚ ਕੰਪਿਊਟਰ ਦੀ ਵਰਤੋਂ ਸਬੰਧੀ 50ਵੀਂ ਵਰਕਸ਼ਾਪ ਸ਼ੁਰੂਆਤ ਹੋਵੇਗੀ ਜਿਸ ਵਿੱਚ 30 ਦੇ ਕਰੀਬ ਅਧਿਆਪਕ, ਖੋਜਾਰਥੀ, ਲੇਖਕ ਤੇ ਪੱਤਰਕਾਰ ਭਾਗ ਲੈ ਰਹੇ ਹਨ। ਡਾ. ਦੇਵਿੰਦਰ ਸਿੰਘ ਦੀ ਅਗਵਾਈ ਹੇਠ ਹੋਣ ਵਾਲੀ ਇਸ ਵਰਕਸ਼ਾਪ ਦੇ ਕੋਰਸ ਕੁਆਰਡੀਨੇਟਰ ਅਤੇ ਟ੍ਰੇਨਰ ਡਾ. ਸੀ ਪੀ ਕੰਬੋਜ ਨੇ ਦੱਸਿਆ ਕਿ ਵਰਕਸ਼ਾਪ ਵਿੱਚ ਕੰਪਿਊਟਰ ਦੀ ਆਮ ਜਾਣਕਾਰੀ ਤੋਂ ਲੈ ਕੇ ਪੰਜਾਬੀ ਵਰਡ ਪ੍ਰੋਸੈਸਰ, ਪੰਜਾਬੀ ਫੌਂਟ, ਕੀ-ਬੋਰਡ, ਟਾਈਪਿੰਗ, ਯੂਨੀਕੋਡ ਪ੍ਰਣਾਲੀ, ਫੌਂਟ ਕਨਵਰਟਰ, ਸਪੈੱਲ ਚੈੱਕਰ, ਗਰੈਮਰ ਚੈੱਕਰ, ਆਪਟੀਕਲ ਕਰੈਕਟਰ ਰਿਕੋਗਨੀਸ਼ਨ, ਲਿਪੀਅੰਤਰਨ, ਅਨੁਵਾਦ, ਪੰਜਾਬੀ ਵਿੱਚ ਕੰਪਿਊਟਰ ਦੀ ਵਰਤੋਂ ਅਤੇ ਸਮਾਰਟ ਫੋਨ ਦੀਆਂ ਐਪਸ ਬਾਰੇ ਵਿਸ਼ੇ ਸ਼ਾਮਲ ਹਨ। ਡਾ. ਦੇਵਿੰਦਰ ਸਿੰਘ ਅਨੁਸਾਰ ਇਸ ਵਰਕਸ਼ਾਪ ਵਿੱਚ ਸ਼ਾਮਿਲ ਹੋ ਕੇ ਕੋਈ ਵਿਅਕਤੀ ਆਪਣੀ ਮਾਤ ਭਾਸ਼ਾ ਪੰਜਾਬੀ ਵਿਚ ਪੰਜਵੀਂ ਕੰਪਿਊਟਿੰਗ ਦੀ ਪ੍ਰਯੋਗੀ ਸਿੱਖਿਆ ਹਾਸਲ ਕਰ ਸਕਦਾ ਹੈ।
****************************
ਪਟਿਆਲਾ, 20 ਮਈ (ਪੱਤਰ ਪ੍ਰੇਰਕ):- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੇ ਆਨ-ਲਾਈਨ ਕੰਪਿਊਟਰ ਸਿਖਲਾਈ ਕੋਰਸਾਂ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ। ਉਪ-ਕੁਲਪਤੀ ਡਾ. ਬੀਐੱਸ ਘੁੰਮਣ ਅਤੇ ਕੇਂਦਰ ਦੇ ਕੋਆਰਡੀਨੇਟਰ ਡਾ. ਦੇਵਿੰਦਰ ਸਿੰਘ ਦੀ ਅਗਵਾਈ ਹੇਠ ਕੰਪਿਊਟਰ ਲੇਖਕ ਡਾ. ਸੀ ਪੀ ਕੰਬੋਜ ਵੱਲੋਂ ਆਯੋਜਿਤ ਕੀਤੀਆਂ ਜਾ ਰਹੀਆਂ ਆਨ-ਲਾਈਨ ਕੰਪਿਊਟਰ ਕਾਰਜਸ਼ਾਲਾਵਾਂ ਤਹਿਤ 350 ਤੋਂ ਵੱਧ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ। ਕਾਰਜਸ਼ਾਲਾ ਦੇ ਤੀਜੇ ਪੁਰ ਦੇ ਆਖ਼ਰੀ ਦਿਨ ਆਨ-ਲਾਈਨ ਮਿਲਣੀ ਐਪ ਰਾਹੀਂ ਆਯੋਜਿਤ ਕੀਤੇ ਸਮਾਪਤੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਡਾ. ਦੇਵਿੰਦਰ ਸਿੰਘ ਨੇ ਕਿਹਾ ਕਿ ਡਾ. ਕੰਬੋਜ ਦੀ ਅਕਾਦਮਿਕ ਲਿਆਕਤ ਤੇ ਦਿਲਚਸਪ ਪੜ੍ਹਾਉਣ ਢੰਗ ਕਾਰਨ ਇਹ ਸਿਖਲਾਈ ਪ੍ਰੋਗਰਾਮ ਹਰਮਨ ਪਿਆਰੇ ਹੋ ਰਹੇ ਹਨ। ਕਾਰਜਸ਼ਾਲਾ ਦੇ ਤੀਜੇ ਦਿਨ ਪੰਜਾਬੀ ਵਿਕਾਸ ਮੰਚ ਯੂਕੇ ਤੋਂ ਸ਼ਿੰਦਰ ਮਾਹਲ ਨੇ ਵਿਦਿਆਰਥੀਆਂ ਨੂੰ ਪੰਜਾਬੀ ਫੌਂਟਾਂ ਅਤੇ ਕੀ-ਬੋਰਡ ਬਾਰੇ ਜਾਣਕਾਰੀ ਦਿੱਤੀ। ਚੌਥੇ ਦਿਨ ਉੱਘੇ ਕੰਪਿਊਟਰ ਵਿਗਿਆਨੀ ਡਾ. ਗੁਰਪ੍ਰੀਤ ਸਿੰਘ ਲਹਿਲ ਨੇ ਅੱਖਰ-2016 ਦੀ ਵਰਤੋਂ ਵਿਧੀ ਬਾਰੇ ਬਾਰੇ ਜਾਣੂ ਕਰਵਾਇਆ। ਕਾਰਜਸ਼ਾਲਾ ਦਾ ਇੱਕ ਦਿਨ “ਇੰਟਰਨੈੱਟ ਉੱਤੇ ਪੰਜਾਬੀ ਦੀ ਵਰਤੋਂ” ਵਿਸ਼ੇ ਨੂੰ ਸਮਰਪਿਤ ਸੀ ਜਿਸ ਵਿੱਚ ਕੰਪਿਊਟਰ ਵਿਭਾਗ ਦੇ ਖੋਜਾਰਥੀ ਦਰਬਾਰਾ ਸਿੰਘ ਪ੍ਰਯੋਗੀ ਜਾਣਕਾਰੀ ਦਿੱਤੀ। ਕਾਰਜਸ਼ਾਲਾ ਵਿੱਚ ਪੰਜਾਬ ਤੋਂ ਇਲਾਵਾ ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਵਿਦੇਸ਼ਾਂ ਤੋਂ ਵੀ ਵਿਦਿਆਰਥੀਆਂ ਨੇ ਭਾਗ ਲਿਆ। ਇਸ ਕਾਰਜਸ਼ਾਲਾ ਵਿੱਚ 40 ਫ਼ੀਸਦੀ ਵਿਦਿਆਰਥੀ ਵੱਖ-ਵੱਖ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਤੋਂ ਅਧਿਆਪਕ ਕਿੱਤੇ ਨਾਲ ਸਬੰਧਿਤ ਸਨ।
![]() |
ਪਹਿਲਾ ਸਥਾਨ: ਸੀਨੀਅਰ ਸੈਕੰਡਰੀ ਸਕੂਲ ਕਡਿਆਣਾ ਕਲਾਂ ਲੁਧਿਆਣਾ ਦੇ ਪ੍ਰਿੰਸੀਪਲ ਮੈਡਮ ਅਲਕਾ ਪੁੰਜ |
![]() |
ਦੂਜਾ ਸਥਾਨ: ਕਾਮਰਸ ਵਿਭਾਗ ਦੇ ਖੋਜ ਵਿਦਿਆਰਥੀ ਗੁਰਦੇਵ ਸਿੰਘ |
![]() |
ਤੀਜਾ ਸਥਾਨ: ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੇ ਅਧਿਆਪਕ ਨਰਿੰਦਰ ਸਿੰਘ |
ਕਾਰਜਸ਼ਾਲਾ
ਦੌਰਾਨ ਹਾਜ਼ਰੀਆਂ, ਕਲਾਸ ਤਾਮੀਲ, ਕੰਮ ਸੌਂਪਣੀਆਂ, ਰੋਜ਼ਾਨਾ ਪ੍ਰੀਖਿਆ, ਅੰਤਿਮ ਪ੍ਰੀਖਿਆ ਆਦਿ ਦੇ
ਅਧਾਰ ‘ਤੇ ਘੋਸ਼ਿਤ ਕੀਤੇ ਨਤੀਜੇ ਵਿਚੋਂ ਸੀਨੀਅਰ ਸੈਕੰਡਰੀ ਸਕੂਲ ਕਡਿਆਣਾ ਕਲਾਂ ਲੁਧਿਆਣਾ ਦੇ ਪ੍ਰਿੰਸੀਪਲ ਮੈਡਮ ਅਲਕਾ ਪੁੰਜ ਨੇ 88
ਫੀਸਦੀ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ। ਕਾਰਜਸ਼ਾਲਾ ਵਿਚੋਂ ਕਾਮਰਸ ਵਿਭਾਗ ਦੇ ਖੋਜ
ਵਿਦਿਆਰਥੀ ਗੁਰਦੇਵ ਸਿੰਘ ਨੇ ਦੂਜਾ ਅਤੇ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੇ ਅਧਿਆਪਕ ਨਰਿੰਦਰ
ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
ਬਹੁਤ ਹੀ ਵਧੀਆ ਵਰਕਸ਼ਾਪ ਸੀ, ਇਸ ਵਰਕਸ਼ਾਪ ਦੌਰਾਨ ਉਹ ਕੁਝ ਸਿੱਖਣ ਨੂੰ ਮਿਲਿਆ ਜੋ ਜ਼ਿੰਦਗੀ ਦੇ ਹਰ ਇੱਕ ਪੜਾਅ ਤੇ ਕੰਮ ਆਵੇਗਾ।ਬਹੁਤ ਬਹੁਤ ਧੰਨਵਾਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਅਤੇ ਡਾ ਸੀ ਪੀ ਕੰਬੋਜ ਜੀ ਦਾ .
ReplyDeleteਡਾ ਸੀ ਪੀ ਕੰਬੋਜ ਅਤੇ ਪਟਿਆਲਾ ਯੂਨੀਵਰਸਿਟੀ ਦੀ ਸਮੁੱਚੀ ਟੀਮ ਦਾ ਤਹਿ ਦਿਂਲੌ ਧੰਨਵਾਦ ਜਿਨ੍ਹਾਂ ਨੇ ਕਰੋਨਾ ਬੀਮਾਰੀ ਦੇ ਲਾਕਡਾਊਨ ਸਮੇਂ ਨੂੰ ਕੰਪਿਊਟਰ ਵਿਸ਼ੇ ਦੀ ਭਰਪੂਰ ਜਾਣਕਾਰੀ ਦੇ ਕੇ ਸਿਖਿਆਰਥੀਆ ਦੀ ਜਿੰਦਗੀ ਨੂੰ ਸੰਵਾਰਿਆ।
ReplyDeleteਬਹੁਤ ਬਹੁਤ ਧੰਨਵਾਦ ਕੰਬੋਜ ਸਰ ਕੇ ਤੁਸੀਂ ਆਨਲਾਈਨ ਵਰਕਸ਼ਾਪ ਲਗਾਈ। ਬੜੀ ਦੇਰ ਤੋਂ ਤਮੰਨਾ ਸੀ ਪੰਜਾਬੀ ਟਾਈਪਿੰਗ ਸਿੱਖਣ ਦੀ ।ਅੱਜ ਮੈਂ ਇੱਕ ਹਫ਼ਤੇ ਦੀ ਵਰਕਸ਼ਾਪ ਲਾਉਣ ਤੋਂ ਬਾਅਦ ਇੰਨੇ ਜੋਗਾ ਹੋ ਗਿਆ ਹਾਂ ਕਿ ਮੈਂ ਖੁਦ ਟਾਈਪ ਕਰ ਸਕਦਾ ਹਾਂ ਪੰਜਾਬੀ ਵਿੱਚ ਅਤੇ ਅਖ਼ਬਾਰਾਂ ਲਈ ਆਪਣੇ ਲੇਖ ਭੇਜ ਸਕਦਾ ਹਾਂ । ਮੈਂ ਆਪ ਜੀ ਦਾ ਬਹੁਤ ਰਿਣੀ ਹਾਂ ।
ReplyDelete"Great insights! This post clearly explains the topic and offers helpful information for anyone looking to understand it better. Thanks for sharing!"
ReplyDeletebest regards
OptiComm or NBN – What to Choose?