15.7.22

54ਵੀਂ ਸੱਤ ਰੋਜ਼ਾ ਆਨ-ਲਾਈਨ ਵਰਕਸ਼ਾਪ ਵਿਚ ਦਾਖਲੇ ਲਈ ਅਰਜ਼ੀਆਂ ਦੀ ਮੰਗ

ਫ਼ੀਸ/ਫਾਰਮ

1.     ਉਮੀਦਵਾਰ ਦਿੱਤੇ ਕਿਊਆਰ (QR) ਕੋਡ ਨੂੰ ਸਕੈਨ ਕਰਕੇ ਯੂਨੀਵਰਸਿਟੀ ਫ਼ੀਸ ਪੋਰਟਲ ਉੱਤੇ ਜਾ ਕੇ 1000/- ਰੁਪਏ ਫ਼ੀਸ ਦਾ ਆਨ-ਲਾਈਨ ਭੁਗਤਾਨ ਕਰੇਗਾ ਤੇ ਫ਼ੀਸ ਦੀ ਰਸੀਦ /ਸਕਰੀਨ ਫ਼ੋਟੋ ਨੂੰ ਸਾਂਭੇਗਾ। 

 

 
 
ਫੀਸ ਭਰਨ ਦੀ ਪ੍ਰਕਿਰਿਆ ਦਾ ਕਦਮ-ਦਰ-ਕਦਮ ਵੇਰਵਾ (ਤਸਵੀਰ 'ਤੇ ਕਲਿੱਕ ਕਰੋ)


 


2.    ਉਮੀਦਵਾਰ ਫਾਰਮ ਵਾਲੇ ਕਿਊਅਰ ਕੋਡ ਰਾਹੀਂ ਆਨ-ਲਾਈਨ ਫਾਰਮ ਵਿਚ ਮੰਗਿਆ ਵੇਰਵਾ ਭਰਕੇ ਤਸਵੀਰ, ਫ਼ੀਸ ਰਸੀਦ/ਸਕਰੀਨ ਫ਼ੋਟੋ ਅਪਲੋਡ ਕਰੇਗਾ।

 

3.    ਸਫਲਤਾਪੂਰਵਕ ਬਿਨੈ-ਪੱਤਰ ਅਪਲੋਡ ਕਰਨ ਵਾਲੇ ਉਮੀਦਵਾਰਾਂ ਨੂੰ ਵਰਕਸ਼ਾਪ-54 ਨਾਂ ਦੇ ਵਟਸਐਪ/ਟੈਲੀਗ੍ਰਾਮ ਗਰੁੱਪ ਵਿਚ ਸ਼ਾਮਿਲ ਕੀਤਾ ਜਾਵੇਗਾ ਵਰਕਸ਼ਾਪ ਬਾਰੇ ਨੋਟਸ/ਪ੍ਰਯੋਗੀ ਹਦਾਇਤ ਸਮੱਗਰੀ ਤੇ ਹੋਰ ਜਾਣਕਾਰੀ ਵਟਸਐਪ/ਟੈਲੀਗ੍ਰਾਮ ਗਰੁੱਪ ਅਤੇ ਕੇਂਦਰ ਦੀ ਵੈੱਬਸਾਈਟ www.punjabicomputer.com (ਲਿੰਕ: ਆਨ-ਲਾਈਨ ਵਰਕਸ਼ਾਪ) ‘ਤੇ ਪ੍ਰਕਾਸ਼ਿਤ ਕੀਤੀ ਜਾਵੇਗੀ

    

     ਵਰਕਸ਼ਾਪ ਬਾਰੇ ਵਧੇਰੇ ਜਾਣਕਾਰੀ ਲਈ ਕੇਂਦਰ ਦੇ ਅਧਿਆਪਕ ਡਾ. ਸੀ ਪੀ ਕੰਬੋਜ ਨਾਲ 94174-55614 ’ਤੇ ਜਾਂ ਦਫਤਰ ਦੇ ਸੰਪਰਕ ਨੰਬਰਾਂ 0175-5136566, 5136459 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

***** ਵਰਕਸ਼ਾਪ ਬਾਰੇ ਜਾਣਕਾਰੀ: ਵੀਡੀਓ ਵੇਖੋ *****

ਡਾ. ਗੁਰਮੁਖ ਸਿੰਘ (ਮੁਖੀ, ਪੰਜਾਬੀ ਵਿਭਾਗ)


 

ਡਾ. ਸੀ ਪੀ ਕੰਬੋਜ (ਪ੍ਰੋਗਰਾਮ ਕੋਆਰਡੀਨੇਟਰ)

 ***** ***** *****

ਪੰਜਾਬੀ ਕੰਪਿਊਟਰਕਾਰੀ ਬਾਰੇ ਆਨ-ਲਾਈਨ ਵਰਕਸ਼ਾਪ

ਯੂਨੀਵਰਸਿਟੀ ਦਾ “ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ” ਪਿਛਲੇ 12 ਸਾਲਾਂ ਤੋਂ ਪੰਜਾਬੀ ਕੰਪਿਊਟਰਕਾਰੀ (Punjabi Computing) ਬਾਰੇ ਵਿਦਿਆਰਥੀਆਂ, ਅਧਿਆਪਕਾਂ ਤੇ ਹੋਰ ਵਰਤੋਂਕਾਰਾਂ ਨੂੰ ਫ਼ੋਨ ਹੈਲਪ ਲਾਈਨ ਅਤੇ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ ਰਾਹੀਂ ਸਹਾਇਤਾ ਪ੍ਰਦਾਨ ਕਰਦਾ ਆ ਰਿਹਾ ਹੈਕੇਂਦਰ ਵਿਖੇ 120 ਘੰਟਿਆਂ ਦਾ ਤਿਮਾਹੀ ਸਰਟੀਫਿਕੇਟ ਕੋਰਸ, ਸੱਤ ਰੋਜ਼ਾ ਵਰਕਸ਼ਾਪਾਂ ਅਤੇ ਤਿੰਨ ਰੋਜ਼ਾ ਕਰੈਸ਼ ਕੋਰਸਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ

ਹੁਣ ਪੰਜਾਬੀ ਵਿਭਾਗ ਦਾ ਹਿੱਸਾ ਬਣ ਗਏ ਇਸ ਕੇਂਦਰ ਵੱਲੋਂ ਅਧਿਆਪਕਾਂ ਤੇ ਖੋਜਾਰਥੀਆਂ ਦੀ ਮੰਗ ’ਤੇ ਗਰਮੀ ਦੀਆਂ ਛੁੱਟੀਆਂ ਵਿਚ ਇਕ ਵਿਸ਼ੇਸ਼ ਆਨ-ਲਾਈਨ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ

 

ਦਾਖ਼ਲੇ ਲਈ ਨਿਯਮ-ਸ਼ਰਤਾਂ

ü  ਵਰਕਸ਼ਾਪ ਵਿਚ ਸ਼ਾਮਿਲ ਹੋਣ ਲਈ ਯੂਨੀਵਰਸਿਟੀ ਦੇ ਨਾਲ-ਨਾਲ ਬਾਹਰਲੇ ਉਮੀਦਵਾਰਾਂ ਨੂੰ ਵੀ ਖੁੱਲ੍ਹਾ ਸੱਦਾ ਹੈ ਕੋਈ ਵੀ ਅਧਿਆਪਕ, ਖੋਜਾਰਥੀ/ਵਿਦਿਆਰਥੀ, ਪੱਤਰਕਾਰ, ਲੇਖਕ ਜਾਂ ਕਿਸੇ ਹੋਰ ਖੇਤਰ ਵਿਚ ਕੰਮ ਕਰਨ ਵਾਲਾ (ਘੱਟੋ-ਘੱਟ 10+2 ਪਾਸ) ਇਸ ਵਰਕਸ਼ਾਪ ਵਿਚ ਭਾਗ ਲੈ ਸਕਦਾ ਹੈ

ü  ਸੱਤ ਰੋਜ਼ਾ ਕੰਪਿਊਟਰ ਵਰਕਸ਼ਾਪ ਦੀ ਲਾਜ਼ਮੀ ਸ਼ਰਤ ਵਾਲੇ ਯੂਨੀਵਰਸਿਟੀ ਦੇ ਐੱਮ-ਫਿੱਲ/ਪੀਐੱਚ-ਡੀ ਦੇ ਖੋਜਾਰਥੀਆਂ ਨੂੰ ਪਹਿਲ ਮਿਲੇਗੀ

 

ਪ੍ਰੋਗਰਾਮ

ਇਕ ਹਜ਼ਾਰ (1000/-) ਰੁਪਏ ਫ਼ੀਸ ਸਹਿਤ ਆਨ-ਲਾਈਨ ਫਾਰਮ ਭਰਨ ਦੀ ਆਖ਼ਰੀ ਤਾਰੀਖ਼

22 ਜੁਲਾਈ, 2022

ਵਰਕਸ਼ਾਪ ਦੀ ਤਾਰੀਖ਼

25 ਤੋਂ 31 ਜੁਲਾਈ, 2022

ਸਮਾਂ

ਸਵੇਰੇ 9 ਤੋਂ 12 ਵਜੇ ਤੱਕ

 

 


 

ਪ੍ਰੀਖਿਆ/ਮੁਲਾਂਕਣ

1.    ਰੋਜ਼ਾਨਾ ਕੰਮ-ਸੌਂਪਣੀ (Assignment)/ਬਹੁ-ਚੋਣਵੇਂ ਉੱਤਰਾਂ ਵਾਲੇ ਸਵਾਲਾਂ ਦਾ ਆਨ-ਲਾਈਨ ਇਮਤਿਹਾਨ

2.    ਅੰਤਿਮ ਥਿਊਰੀ ਪ੍ਰੀਖਿਆ: 31 ਜੁਲਾਈ, 2022

3.    ਅੰਤਿਮ ਪ੍ਰਯੋਗੀ ਪ੍ਰੀਖਿਆ: 3 ਅਗਸਤ, 2022

ਨੋਟ: ਅੰਤਿਮ ਪ੍ਰਯੋਗੀ ਪ੍ਰੀਖਿਆ ਰਵਾਇਤੀ (ਆਫ਼-ਲਾਈਨ) ਵਿਧੀ ਰਾਹੀਂ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੀ ਕੰਪਿਊਟਰ ਲੈਬ ਵਿਚ ਹੋਵੇਗੀ ਪਰ ਪੰਜਾਬ ਤੋਂ ਬਾਹਰਲੇ ਉਮੀਦਵਾਰਾਂ ਨੂੰ ਆਫ਼-ਲਾਈਨ ਪ੍ਰਯੋਗੀ ਇਮਤਿਹਾਨ ‘ਚ ਛੋਟ ਮਿਲੇਗੀ, ਭਾਵ ਉਨ੍ਹਾਂ ਦਾ ਇਮਤਿਹਾਨ ਆਨ-ਲਾਈਨ ਹੀ ਹੋਵੇਗਾ

 

ਸਰਟੀਫਿਕੇਟ

          ਕੇਂਦਰ ਵੱਲੋਂ ਨਿਰਧਾਰਿਤ ਨਿਯਮਾਂ ਤਹਿਤ ਕਲਾਸਾਂ ‘ਚ ਹਾਜ਼ਰ ਰਹਿਣ ਅਤੇ ਇਮਤਿਹਾਨ ਵਿਚੋਂ ਸਫਲ ਹੋਣ ਵਾਲੇ ਉਮੀਦਵਾਰਾਂ ਨੂੰ ਈ-ਮੇਲ ਰਾਹੀਂ ਆਨ-ਲਾਈਨ ਸਰਟੀਫਿਕੇਟ ਭੇਜੇ ਜਾਣਗੇ

 

ਵਰਕਸ਼ਾਪ ਦਾ ਪਾਠਕ੍ਰਮ

1.    ਕੰਪਿਊਟਰ ਬਾਰੇ ਜਾਣ-ਪਛਾਣ

2.    ਐੱਮਐੱਸ ਵਰਡ ਅਤੇ ਪੰਜਾਬੀ ਟਾਈਪਿੰਗ

3.    ਯੂਨੀਕੋਡ ਪ੍ਰਣਾਲੀ

4.    ਟਾਈਪਿੰਗ ਅਤੇ ਪਰੂਫ਼ ਰੀਡਿੰਗ

5.    ਲਿਪੀਅੰਤਰਨ, ਭਾਸ਼ਾਈ ਟੂਲ ਅਤੇ ਓਸੀਆਰ

6.    ਇੰਟਰਨੈੱਟ ਉੱਤੇ ਪੰਜਾਬੀ ਦੀ ਵਰਤੋਂ 

7.    ਸਮਾਰਟ ਫੋਨ ਉਤੇ ਪੰਜਾਬ ਦੀ ਵਰਤੋਂ

 

ਲੋੜੀਂਦੇ ਸਾਫਟਵੇਅਰ/ਹਾਰਡਵੇਅਰ

ü  ਪ੍ਰਯੋਗੀ ਅਭਿਆਸ ਲਈ ਉਮੀਦਵਾਰ ਕੋਲ ਵਿੰਡੋਜ਼ (ਵਿੰਡੋਜ਼-7 ਜਾਂ ਨਵਾਂ ਸੰਸਕਰਨ) ਅਧਾਰਿਤ ਕੰਪਿਊਟਰ/ਲੈਪਟਾਪ ਅਤੇ ਸਮਾਰਟ ਫੋਨ ਦਾ ਪ੍ਰਬੰਧ ਹੋਵੇ

ü  ਕੰਪਿਊਟਰ ਵਿਚ ਐੱਮਐੱਸ ਆਫਿਸ (2007 ਜਾਂ ਨਵਾਂ ਸੰਸਕਰਨ) ਮੌਜੂਦ ਹੋਵੇ। 

ü  ਕੰਪਿਊਟਰ ਅਤੇ ਫੋਨ ’ਤੇ ਉੱਚ ਚਾਲ ਵਾਲਾ ਇੰਟਰਨੈੱਟ ਕੁਨੈਕਸ਼ਨ

ü  ਹੈੱਡ ਫੋਨ/ਈਅਰ ਫੋਨ/ਈਅਰ ਬਡਜ਼

ü  ਕੰਪਿਊਟਰ ਲਈ ਅੱਖਰ-2021 ਸਾਫਟਵੇਅਰ

ü  ਸਮਾਰਟ ਫੋਨ ਲਈ ਜੀ-ਬੋਰਡ, ਪੰਜਾਬੀ ਲਿਪੀਕਾਰ, ਪਲਟਾਵਾ, ਗੂਗਲ ਲੈਂਜ਼, ਗੂਗਲ ਟਰਾਂਸਲੇਟਰ, ਪੰਜਾਬੀ ਯੂਨੀਵਰਸਿਟੀ ਅੰਗਰੇਜ਼ੀ-ਪੰਜਾਬੀ ਕੋਸ਼, ਗੂਗਲ ਕੀਪ, ਕਲਿੱਕ-ਟੂ-ਚੈਟ, ਗੂਗਲ ਡਰਾਈਵ, ਗੂਗਲ ਡੌਕਸ, ਗੂਗਲ ਕੀਪ, ਫਾਈਂਡ ਮਾਈ ਡਿਵਾਈਸ, ਗੂਗਲ ਪੇਰੈਂਟਲ ਕੰਟਰੌਲ, ਪੰਜਾਬੀ ਪੀਡੀਆ, ਟੈਪ ਸਕੈਨਰ ਐਪਸ।

ਨੋਟ

1) ਸਾਫਟਵੇਅਰਾਂ ਬਾਰੇ ਹੋਰ ਜਾਣਕਾਰੀ ਜਾਂ ਇੰਸਟਾਲ ਕਰਨ ਸਮੇਂ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਕੇਂਦਰ ਦੇ ਦਫਤਰੀ ਸਹਾਇਕ ਸ. ਮਨਿੰਦਰ ਸਿੰਘ ਨਾਲ ਮੋਬਾਈਲ ਨੰ. 9814939291 ’ਤੇ ਸੰਪਰਕ ਕੀਤਾ ਜਾਵੇ।

2) ਕਲਾਸ ਤੋਂ ਇਲਾਵਾ ਪੜ੍ਹਾਈ/ਪ੍ਰਯੋਗੀ ਅਭਿਆਸ ਲਈ ਰੋਜ਼ਾਨਾ 3-4 ਘੰਟੇ ਰਾਖਵੇਂ ਰੱਖਣੇ ਲਾਜ਼ਮੀ

  

**********    **********    **********    **********    **********   

 





 


 



21.5.20

ਪੰਜਾਬੀ ਯੂਨੀਵਰਸਿਟੀ ਦੇ ਆਨ-ਲਾਈਨ ਕੰਪਿਊਟਰ ਸਿਖਲਾਈ ਕੋਰਸਾਂ ਦੀ ਚੁਫੇਰਿਓਂ ਸ਼ਲਾਘਾ

ਪੰਜਾਬੀ ਵਿੱਚ ਕੰਪਿਊਟਰ ਦੀ ਵਰਤੋਂ ਸਬੰਧੀ 50ਵੀਂ ਵਰਕਸ਼ਾਪ ਸ਼ੁਰੂ
ਪਟਿਆਲਾ:- 19 ਮਈ (ਪੱਤਰ ਪ੍ਰੇਰਕ)- ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵੱਲੋਂ ਅੱਜ ਪੰਜਾਬੀ ਵਿੱਚ ਕੰਪਿਊਟਰ ਦੀ ਵਰਤੋਂ ਸਬੰਧੀ 50ਵੀਂ ਵਰਕਸ਼ਾਪ ਸ਼ੁਰੂਆਤ ਹੋਵੇਗੀ ਜਿਸ ਵਿੱਚ 30 ਦੇ ਕਰੀਬ ਅਧਿਆਪਕ, ਖੋਜਾਰਥੀ, ਲੇਖਕ ਤੇ ਪੱਤਰਕਾਰ ਭਾਗ ਲੈ ਰਹੇ ਹਨ।  ਡਾ. ਦੇਵਿੰਦਰ ਸਿੰਘ ਦੀ ਅਗਵਾਈ ਹੇਠ ਹੋਣ ਵਾਲੀ ਇਸ ਵਰਕਸ਼ਾਪ ਦੇ  ਕੋਰਸ ਕੁਆਰਡੀਨੇਟਰ ਅਤੇ ਟ੍ਰੇਨਰ ਡਾ. ਸੀ ਪੀ ਕੰਬੋਜ ਨੇ ਦੱਸਿਆ ਕਿ ਵਰਕਸ਼ਾਪ ਵਿੱਚ ਕੰਪਿਊਟਰ ਦੀ ਆਮ ਜਾਣਕਾਰੀ ਤੋਂ ਲੈ ਕੇ ਪੰਜਾਬੀ ਵਰਡ ਪ੍ਰੋਸੈਸਰ, ਪੰਜਾਬੀ ਫੌਂਟ, ਕੀ-ਬੋਰਡ, ਟਾਈਪਿੰਗ,  ਯੂਨੀਕੋਡ ਪ੍ਰਣਾਲੀ, ਫੌਂਟ ਕਨਵਰਟਰ, ਸਪੈੱਲ ਚੈੱਕਰ, ਗਰੈਮਰ ਚੈੱਕਰ, ਆਪਟੀਕਲ ਕਰੈਕਟਰ ਰਿਕੋਗਨੀਸ਼ਨ, ਲਿਪੀਅੰਤਰਨ, ਅਨੁਵਾਦ,  ਪੰਜਾਬੀ ਵਿੱਚ ਕੰਪਿਊਟਰ ਦੀ ਵਰਤੋਂ ਅਤੇ ਸਮਾਰਟ ਫੋਨ ਦੀਆਂ ਐਪਸ ਬਾਰੇ ਵਿਸ਼ੇ ਸ਼ਾਮਲ ਹਨ। ਡਾ. ਦੇਵਿੰਦਰ ਸਿੰਘ ਅਨੁਸਾਰ ਇਸ ਵਰਕਸ਼ਾਪ ਵਿੱਚ ਸ਼ਾਮਿਲ ਹੋ ਕੇ ਕੋਈ ਵਿਅਕਤੀ ਆਪਣੀ ਮਾਤ ਭਾਸ਼ਾ ਪੰਜਾਬੀ ਵਿਚ ਪੰਜਵੀਂ ਕੰਪਿਊਟਿੰਗ ਦੀ ਪ੍ਰਯੋਗੀ ਸਿੱਖਿਆ ਹਾਸਲ ਕਰ ਸਕਦਾ ਹੈ।
****************************
ਪਟਿਆਲਾ, 20 ਮਈ (ਪੱਤਰ ਪ੍ਰੇਰਕ):- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੇ ਆਨ-ਲਾਈਨ ਕੰਪਿਊਟਰ ਸਿਖਲਾਈ ਕੋਰਸਾਂ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ ਉਪ-ਕੁਲਪਤੀ ਡਾ. ਬੀਐੱਸ ਘੁੰਮਣ ਅਤੇ ਕੇਂਦਰ ਦੇ ਕੋਆਰਡੀਨੇਟਰ ਡਾ. ਦੇਵਿੰਦਰ ਸਿੰਘ ਦੀ ਅਗਵਾਈ ਹੇਠ ਕੰਪਿਊਟਰ ਲੇਖਕ ਡਾ. ਸੀ ਪੀ ਕੰਬੋਜ ਵੱਲੋਂ ਆਯੋਜਿਤ ਕੀਤੀਆਂ ਜਾ ਰਹੀਆਂ ਆਨ-ਲਾਈਨ ਕੰਪਿਊਟਰ ਕਾਰਜਸ਼ਾਲਾਵਾਂ ਤਹਿਤ 350 ਤੋਂ ਵੱਧ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈਕਾਰਜਸ਼ਾਲਾ ਦੇ ਤੀਜੇ ਪੁਰ ਦੇ ਆਖ਼ਰੀ ਦਿਨ ਆਨ-ਲਾਈਨ ਮਿਲਣੀ ਐਪ ਰਾਹੀਂ ਆਯੋਜਿਤ ਕੀਤੇ ਸਮਾਪਤੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਡਾ. ਦੇਵਿੰਦਰ ਸਿੰਘ ਨੇ ਕਿਹਾ ਕਿ ਡਾ. ਕੰਬੋਜ ਦੀ ਅਕਾਦਮਿਕ ਲਿਆਕਤ ਤੇ ਦਿਲਚਸਪ ਪੜ੍ਹਾਉਣ ਢੰਗ ਕਾਰਨ ਇਹ ਸਿਖਲਾਈ ਪ੍ਰੋਗਰਾਮ ਹਰਮਨ ਪਿਆਰੇ ਹੋ ਰਹੇ ਹਨ ਕਾਰਜਸ਼ਾਲਾ ਦੇ ਤੀਜੇ ਦਿਨ ਪੰਜਾਬੀ ਵਿਕਾਸ ਮੰਚ ਯੂਕੇ ਤੋਂ ਸ਼ਿੰਦਰ ਮਾਹਲ ਨੇ ਵਿਦਿਆਰਥੀਆਂ ਨੂੰ ਪੰਜਾਬੀ ਫੌਂਟਾਂ ਅਤੇ ਕੀ-ਬੋਰਡ ਬਾਰੇ ਜਾਣਕਾਰੀ ਦਿੱਤੀ ਚੌਥੇ ਦਿਨ ਉੱਘੇ ਕੰਪਿਊਟਰ ਵਿਗਿਆਨੀ ਡਾ. ਗੁਰਪ੍ਰੀਤ ਸਿੰਘ ਲਹਿਲ ਨੇ ਅੱਖਰ-2016 ਦੀ ਵਰਤੋਂ ਵਿਧੀ ਬਾਰੇ ਬਾਰੇ ਜਾਣੂ ਕਰਵਾਇਆ ਕਾਰਜਸ਼ਾਲਾ ਦਾ ਇੱਕ ਦਿਨ “ਇੰਟਰਨੈੱਟ ਉੱਤੇ ਪੰਜਾਬੀ ਦੀ ਵਰਤੋਂ” ਵਿਸ਼ੇ ਨੂੰ ਸਮਰਪਿਤ ਸੀ ਜਿਸ ਵਿੱਚ ਕੰਪਿਊਟਰ ਵਿਭਾਗ ਦੇ ਖੋਜਾਰਥੀ ਦਰਬਾਰਾ ਸਿੰਘ ਪ੍ਰਯੋਗੀ ਜਾਣਕਾਰੀ ਦਿੱਤੀ ਕਾਰਜਸ਼ਾਲਾ ਵਿੱਚ ਪੰਜਾਬ ਤੋਂ ਇਲਾਵਾ ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਵਿਦੇਸ਼ਾਂ ਤੋਂ ਵੀ ਵਿਦਿਆਰਥੀਆਂ ਨੇ ਭਾਗ ਲਿਆ ਇਸ ਕਾਰਜਸ਼ਾਲਾ ਵਿੱਚ 40 ਫ਼ੀਸਦੀ ਵਿਦਿਆਰਥੀ ਵੱਖ-ਵੱਖ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਤੋਂ ਅਧਿਆਪਕ ਕਿੱਤੇ ਨਾਲ ਸਬੰਧਿਤ ਸਨ
ਪਹਿਲਾ ਸਥਾਨ: ਸੀਨੀਅਰ ਸੈਕੰਡਰੀ ਸਕੂਲ ਕਡਿਆਣਾ ਕਲਾਂ ਲੁਧਿਆਣਾ ਦੇ ਪ੍ਰਿੰਸੀਪਲ ਮੈਡਮ ਅਲਕਾ ਪੁੰਜ



ਦੂਜਾ ਸਥਾਨ: ਕਾਮਰਸ ਵਿਭਾਗ ਦੇ ਖੋਜ ਵਿਦਿਆਰਥੀ ਗੁਰਦੇਵ ਸਿੰਘ
ਤੀਜਾ ਸਥਾਨ: ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੇ ਅਧਿਆਪਕ ਨਰਿੰਦਰ ਸਿੰਘ


ਕਾਰਜਸ਼ਾਲਾ ਦੌਰਾਨ ਹਾਜ਼ਰੀਆਂ, ਕਲਾਸ ਤਾਮੀਲ, ਕੰਮ ਸੌਂਪਣੀਆਂ, ਰੋਜ਼ਾਨਾ ਪ੍ਰੀਖਿਆ, ਅੰਤਿਮ ਪ੍ਰੀਖਿਆ ਆਦਿ ਦੇ ਅਧਾਰ ‘ਤੇ ਘੋਸ਼ਿਤ ਕੀਤੇ ਨਤੀਜੇ ਵਿਚੋਂ ਸੀਨੀਅਰ ਸੈਕੰਡਰੀ ਸਕੂਲ ਕਡਿਆਣਾ ਕਲਾਂ ਲੁਧਿਆਣਾ ਦੇ ਪ੍ਰਿੰਸੀਪਲ ਮੈਡਮ ਅਲਕਾ ਪੁੰਜ ਨੇ 88 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ। ਕਾਰਜਸ਼ਾਲਾ ਵਿਚੋਂ ਕਾਮਰਸ ਵਿਭਾਗ ਦੇ ਖੋਜ ਵਿਦਿਆਰਥੀ ਗੁਰਦੇਵ ਸਿੰਘ ਨੇ ਦੂਜਾ ਅਤੇ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੇ ਅਧਿਆਪਕ ਨਰਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।

54ਵੀਂ ਸੱਤ ਰੋਜ਼ਾ ਆਨ-ਲਾਈਨ ਵਰਕਸ਼ਾਪ ਵਿਚ ਦਾਖਲੇ ਲਈ ਅਰਜ਼ੀਆਂ ਦੀ ਮੰਗ

ਫ਼ੀਸ/ਫਾਰਮ 1.      ਉਮੀਦਵਾਰ ਦਿੱਤੇ ਕਿਊਆਰ ( QR) ਕੋਡ ਨੂੰ ਸਕੈਨ ਕਰਕੇ ਯੂਨੀਵਰਸਿਟੀ ਫ਼ੀਸ ਪੋਰਟਲ ਉੱਤੇ ਜਾ ਕੇ 1000/- ਰੁਪਏ ਫ਼ੀਸ ਦਾ ਆਨ-ਲਾਈਨ ਭੁਗਤਾਨ ਕਰੇਗਾ ਤ...